ਡਾਕਟਰ ਗਾਂਧੀ ਇੱਕ ਇਮਾਨਦਾਰ ਤੇ ਸੱਚੇ -ਸੁੱਚੇ ਵਿਅਕਤੀਤਵ ਦੇ ਮਾਲਕ: ਢਿੱਲੋਂ
ਮਲਕੀਤ ਸਿੰਘ ਮਲਕਪੁਰ
ਲਾਲੜੂ 20 ਅਪ੍ਰੈਲ 2024: ਆਪਣੀਆਂ ਚੋਣ ਸਰਗਰਮੀਆਂ ਨੂੰ ਤੇਜ਼ ਕਰਦਿਆਂ ਹਲਕਾ ਡੇਰਾਬੱਸੀ ਤੋਂ ਕਾਂਗਰਸ ਦੇ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਨੇ ਆਲਮਗੀਰ ਵਿਖੇ ਮੀਟਿੰਗ ਕੀਤੀ।ਮੀਟਿੰਗ ਦੌਰਾਨ ਜਿੱਥੇ ਉਨ੍ਹਾਂ ਹਲਕਾ ਪਟਿਆਲਾ ਦੀ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ,ਉੱਥੇ ਪੰਜਾਬ ਤੇ ਦੇਸ਼ ਹਿੱਤ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਆਖੀ।ਆਪਣੇ ਵਰਕਰਾਂ ਨਾਲ ਆਲਮਗੀਰ ਪਹੁੰਚੇ ਸ੍ਰ.ਢਿੱਲੋਂ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਤੇ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕਾਂਗਰਸ ਦਾ ਸੱਤਾ ਵਿੱਚ ਆਉਣਾ ਜ਼ਰੂਰੀ ਹੈ,ਕਿਉਂਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇਸ਼ ਵਾਸੀਆਂ ਨੂੰ ਧਰਮ ਦੇ ਨਾਮ ਉਤੇ ਲੁੱਟ ਰਹੀ ਹੈ।
ਇਹ ਸਰਕਾਰ ਦਿਨ ਰਾਤ ਹਿੰਦੂ-ਮੁਸਲਿਮ ਤੇ ਸਿੱਖ ਦੀ ਸਿਆਸਤ ਕਰ ਰਹੀ ਹੈ ਜਦਕਿ ਪੰਜਾਬ ਤੇ ਦੇਸ਼ ਦੇ ਬੁਨਿਆਦੀ ਮੁੱਦੇ ਕੁੱਝ ਹੋਰ ਹਨ।ਉਨ੍ਹਾਂ ਕਿਹਾ ਕਿ ਡਾਕਟਰ ਗਾਂਧੀ ਇੱਕ ਇਮਾਨਦਾਰ ਤੇ ਸੱਚੇ -ਸੁੱਚੇ ਵਿਅਕਤੀਤਵ ਦੇ ਮਾਲਕ ਹਨ ਤੇ ਇਸ ਲਈ ਉਨ੍ਹਾਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ।ਇਸ ਮੌਕੇ ਉਨ੍ਹਾਂ ਨਾਲ ਆਲਮਗੀਰ ਦੇ ਕੇਸਰ ਸਿੰਘ ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਨਿਤਿਨ ਕੁਮਾਰ, ਫਰਮਾਨ ਖਾਨ ,ਸੁਰਜੀਤ ਸਿੰਘ, ਸਤਨਾਮ ਸਿੰਘ,ਜਸਵੀਰ ਸਿੰਘ,ਪ੍ਰਕਾਸ਼ ਸਿੰਘ, ਅਮਨਪ੍ਰੀਤ ਸਿੰਘ ,ਕਾਲਾ ਤੋਂ ਇਲਾਵਾ ਮਾਸਟਰ ਮੋਹਨ ਸਿੰਘ ਲਾਲੜੂ ,ਸੁਸ਼ੀਲ ਮਗਰਾ ਤੇ ਰਮੇਸ਼ ਪ੍ਰਜਾਪਤ ਲਾਲੜੂ ਆਦਿ ਹਾਜ਼ਰ ਸਨ।